
ਕੇਪਿਲਾਨੋ ਸਸਪੈਨਸ਼ਨ ਬ੍ਰਿਜ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਧ ਪ੍ਰਸਿੱਧ ਯਾਤਰੀ ਆਕਰਸ਼ਣ ਹੈ। ਕਾਰਨ ਸਾਫ਼ ਹੈ, ਇੱਥੇ ਦੇਖਣ ਅਤੇ ਕਰਨ ਲਈ ਬਹੁਤ ਕੁਝ ਹੈ! ਵੈਨਕੂਵਰ ਸ਼ਹਿਰ ਤੋਂ ਕੁਝ ਹੀ ਮਿੰਟਾਂ ਦੀ ਦੂਰੀ 'ਤੇ, ਕੇਪਿਲਾਨੋ ਸਸਪੈਨਸ਼ਨ ਬ੍ਰਿਜ ਕੁਦਰਤ, ਇਤਿਹਾਸ ਅਤੇ ਸੱਭਿਆਚਾਰ ਦਾ ਵਿਲੱਖਣ ਸੁਮੇਲ ਹੈ ਅਤੇ ਵੈਨਕੂਵਰ ਦੇ ਇਸ ਯਾਤਰੀ ਆਕਰਸ਼ਣ ਨੂੰ ਬ੍ਰਿਟਿਸ਼ ਕੋਲੰਬੀਆ ਦਾ ਸੰਪੂਰਨ ਅਨੁਭਵ ਅਤੇ ਵੈਨਕੂਵਰ, ਬੀਸੀ ਵਿੱਚ ਤੁਹਾਡੇ ਕਰਨ ਵਾਲੇ ਕੰਮਾਂ ਦੀ ਸੂਚੀ ਵਿੱਚ ਇੱਕ ਜ਼ਰੂਰੀ ਕੰਮ ਬਣਾਉਂਦਾ ਹੈ।
ਵੈਨਕੂਵਰ ਦਾ ਸਭ ਤੋਂ ਪੁਰਾਣਾ ਆਕਰਸ਼ਣ, ਮੂਲ ਰੂਪ ਵਿੱਚ 1889 ਵਿੱਚ ਬਣਾਇਆ ਗਿਆ ਸੀ, ਅਤੇ ਕੇਪਿਲਾਨੋ ਨਦੀ 'ਤੇ 450 ਫੁੱਟ (137 ਮੀਟਰ) ਲੰਬਾਈ ਅਤੇ 230 ਫੁੱਟ (70 ਮੀਟਰ) ਉਚਾਈ ਤਕ ਫੈਲਿਆ ਹੋਇਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤਕ ਇਸ 27 ਏਕੜ ਪਾਰਕ ਵਿੱਚ ਬਹੁਤ ਕੁਝ ਜੋੜਿਆ ਗਿਆ ਹੈ। ਟ੍ਰੀਟੌਪ ਐਡਵੈਂਚਰ, ਪਾਰਕ ਦਾ ਸਭ ਤੋਂ ਨਵਾਂ ਆਕਰਸ਼ਣ ਹੈ - ਹਮੇਸ਼ਾਂ ਰਹਿਣ ਵਾਲੀ ਹਰਿਆਲੀ ਦੇ ਵਿੱਚੋਂ ਲੰਘਦੇ ਸੱਤ ਸਸਪੈਨਸ਼ਨ ਬ੍ਰਿਜ ਤੁਹਾਨੂੰ ਜੰਗਲ ਦੀ ਜ਼ਮੀਨ ਤੋਂ 100 ਫੁੱਟ (30 ਮੀਟਰ) ਉੱਪਰ ਲੈ ਜਾਂਦੇ ਹਨ। ਗਾਈਡ ਦੇ ਨਾਲ ਕੁਦਰਤ ਦੇ ਦੌਰੇ, ਬੱਚਿਆਂ ਲਈ ਰੇਨਫੌਰੈਸਟ ਐਕਸਪਲੋਰਰ ਅਤੇ ਲਿਵਿੰਗ ਫੌਰੈਸਟ ਪ੍ਰਦਰਸ਼ਨੀ ਇਸ ਵਿਲੱਖਣ ਬਰਸਾਤੀ ਜੰਗਲ ਦੇ ਅਨੁਭਵ ਨੂੰ ਹੋਰ ਵਧੀਆ ਬਣਾ ਦਿੰਦੇ ਹਨ। ਬਿਗ ਹਾਊਸ ਵਿੱਚ ਸੰਗੀਤਮਈ ਮਨੋਰੰਜਨ ਅਤੇ ਫ਼ਰਸਟ ਨੇਸ਼ੰਜ਼ ਕਲਾਕਾਰਾਂ ਦਾ ਆਨੰਦ ਮਾਣੋ। ਟੋਟਮ ਪਾਰਕ ਵਿਖੇ ਅਤੇ ਕੇਪਿਲਾਨੋ ਟ੍ਰੈਂਪਸ ਦੇ ਨਾਲ ਫ਼ੋਟੋਆਂ ਖਿੱਚੋ। ਟੋਟਮ ਪਾਰਕ ਵਿਖੇ ਅਤੇ ਕੇਪਿਲਾਨੋ ਟ੍ਰੈਂਪਸ ਦੇ ਨਾਲ ਫ਼ੋਟੋਆਂ ਖਿੱਚੋ। ਪੂਰੇ ਕੈਨੇਡਾ ਤੋਂ ਵਧੀਆ ਚੀਜ਼ਾਂ ਨਾਲ ਭਰੀ ਅਤੇ ਘਰ ਦੇ ਬਣੇ ਫ਼ੱਜ ਵਾਲੀ ਗਿਫ਼ਟ ਸ਼ਾਪ ਦੇ ਦੌਰੇ ਨਾਲ ਆਪਣੇ ਦੌਰੇ ਨੂੰ ਹੋਰ ਵਧੀਆ ਬਣਾਓ! ਕੇਪਿਲਾਨੋ ਸਸਪੈਨਸ਼ਨ ਬ੍ਰਿਜ ਵਿਖੇ ਪੂਰੇ ਦਿਨ ਦੇ ਮਜ਼ੇ ਵਿੱਚ ਇਹ ਸਭ ਕੁਝ ਸ਼ਾਮਲ ਹੈ।
ਦਾਖ਼ਲੇ ਦੀ ਕੀਮਤ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਸ਼ਾਮਲ ਹਨ:
ਬਾਲਗ: $27.95
ਸੀਨੀਅਰ (65+): $25.95
ਵਿਦਿਆਰਥੀ (17+ ਅਤੇ ਪਛਾਣ ਦੇ ਨਾਲ): $21.75
ਨੌਜਵਾਨ (13-16): $16.65
ਬੱਚਾ (6-12): $8.75
6 ਸਾਲ ਤੋਂ ਛੋਟਾ ਬੱਚਾ: ਮੁਫ਼ਤ
*ਰੇਟਾਂ 'ਤੇ GST ਲੱਗਦਾ ਹੈ ਅਤੇ
ਇਹ ਕੈਨੇਡੀਅਨ ਮੁਦਰਾ ਵਿੱਚ ਹਨ।
*ਰੇਟ ਬਦਲ ਸਕਦੇ ਹਨ।